Himachal Pradesh Congress Crisis: ਹਿਮਾਚਲ `ਚ ਸੱਖੂ ਸਰਕਾਰ ਖ਼ਿਲਾਫ਼ ਬਗ਼ਾਵਤੀ ਸੁਰ ਹੋਏ ਹੋਰ ਤੇਜ਼; ਜਾਣੋ ਨਾਰਾਜ਼ਗੀ ਦੀ ਵਜ੍ਹਾ
Himachal Pradesh Congress Crisis: ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਹਲਚਲ ਕਾਫੀ ਤੇਜ਼ ਹੋ ਗਈ ਹੈ। ਪ੍ਰਦੇਸ਼ ਦੀ ਕਾਂਗਰਸ ਸਰਕਾਰ ਉਪਰ ਸੰਕਟ ਦੇ ਬੱਦਲ ਮੰਡਰਾਏ ਹੋਏ ਹਨ। ਇਸ ਦਰਮਿਆਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਵੀਰਵਾਰ ਸਵੇਰੇ ਵਿਧਾਇਕਾਂ ਨੂੰ ਨਾਸ਼ਤੇ ਲਈ ਸਰਕਾਰੀ ਰਿਹਾਇਸ਼ 'ਤੇ ਬੁਲਾਇਆ ਸੀ। ਹਾਲਾਂਕਿ ਬੀਤੇ ਦਿਨੀਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਵਿਕਰਮਾਦਿੱਤਿਆ ਸਿੰਘ ਅਜੇ ਤੱਕ ਇੱਥੇ ਨਹੀਂ ਪਹੁੰਚੇ ਹਨ। ਕੱਲ੍ਹ ਆਪਣੇ ਅਸਤੀਫੇ ਤੋਂ ਸਾਢੇ 9 ਘੰਟੇ ਬਾਅਦ ਉਨ੍ਹਾਂ ਕਿਹਾ ਸੀ ਕਿ ਇਸ ਬਾਰੇ ਫੈਸਲਾ ਹਾਈਕਮਾਂਡ ਦੇ ਆਬਜ਼ਰਵਰ ਹੀ ਕਰਨਗੇ। ਇਹ ਤੈਅ ਹੈ ਕਿ ਉਹ ਆਪਣੇ ਅਸਤੀਫੇ ਨੂੰ ਅੱਗੇ ਨਹੀਂ ਵਧਾਉਣਗੇ।