Shubhkaran Postmortem News: ਕਿਸਾਨ ਸ਼ੁਭਕਰਨ ਦੀ ਪੋਸਟਮਾਰਮ `ਚ ਹੋਇਆ ਖ਼ੁਲਾਸਾ; ਸਿਰ `ਚੋਂ ਮਿਲੇ ਧਾਤ ਦੇ ਛਰ੍ਹੇ
Shubhkaran Postmortem News: ਕਿਸਾਨ ਸ਼ੁਭਕਰਨ ਦੀ ਪੋਸਟਮਾਰਟਮ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪੋਸਟਮਾਰਮ ਵਿੱਚ ਖੁਲਾਸਾ ਹੋਇਆ ਹੈ ਕਿ ਰਬੜ ਦੀ ਗੋਲੀ ਨਾਲ ਸ਼ੁਭਕਰਨ ਦੀ ਮੌਤ ਨਹੀਂ ਆਈ ਹੈ। ਉਸ ਦੇ ਸਿਰ ਵਿਚੋਂ ਧਾਤ ਦੇ ਛਰੇ ਮਿਲੇ ਹਨ। ਜਦਕਿ ਰਬੜ ਦੀ ਗੋਲੀ ਵਿੱਚ ਧਾਤ ਦੇ ਛਰੇ ਨਹੀਂ ਹੁੰਦੇ। ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਕਿਸਾਨ ਦੀ ਮੌਤ ਰਬੜ ਦੀ ਗੋਲੀ ਨਾਲ ਨਹੀਂ ਹੋਈ ਤਾਂ ਕਿਸ ਗੋਲੀ ਨਾਲ ਹੋਈ ਹੈ?