Sam Bahadur Movie: ਸੈਮ ਮਾਣਕ ਸ਼ਾਹ ਦੀ ਜਾਨ ਬਚਾਉਣ ਵਾਲੇ ਦੀ ਬੇਟੀ ਤੋਂ ਸੁਣੋਂ ਦਰਦ ਭਰੀ ਕਹਾਣੀ
Sam Bahadur Movie: ਵਿੱਕੀ ਕੌਸ਼ਲ ਦੀ ਫਿਲਮ ਸਹਿਮ ਬਹਾਦਰ ਇਨੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿੱਕੀ ਕੌਸ਼ਲ ਨੇ ਤਿੰਨ ਫੌਜਾਂ ਦੇ ਮੁਖੀ ਜਨਰਲ ਸੈਮ ਮਾਣਕ ਸ਼ਾਹ ਦਾ ਕਿਰਦਾਰ ਨਿਭਾਇਆ ਹੈ ਜਿਨ੍ਹਾਂ ਨੇ 1971 ਦੀ ਜੰਗ ਨੂੰ ਮਹਿਜ਼ 13 ਦਿਨ ਦੇ ਵਿੱਚ ਜਿੱਤ ਲਿਆ ਸੀ। ਜਨਰਲ ਮਾਣਕ ਸ਼ਾਹ ਦੇ ਨਾਲ ਮਿਹਰ ਸਿੰਘ 16 ਸਾਲ ਇਕੱਠੇ ਰਹੇ ਸਨ। ਉਹਨਾਂ ਦੀ ਬੇਟੀ ਹਰਪਾਲ ਕੌਰ ਇਕਲੋਤੀ ਧੀ ਸੀ, ਹਰਪਾਲ ਕੌਰ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਰਹਿੰਦੀ ਹੈ। ਉਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਹੈ।