Samrala Accident News: ਸਮਰਾਲਾ ਨੇੜੋ ਵਾਪਰਿਆ ਦਰਦਨਾਕ ਹਾਦਸਾ, ਦੋ ਸਵਾਰੀਆਂ ਦੀ ਮੌਤ, ਕਈ ਜ਼ਖ਼ਮੀ
Samrala Accident Video: ਅੱਜ ਤੜਕੇ ਸਾਢੇ ਪੰਜ ਵਜੇ ਦੇ ਦਰਮਿਆਨ ਸਮਰਾਲਾ ਨੇੜਲੇ ਪਿੰਡ ਚਹਿਲਾਂ ਦੇ ਨੈਸ਼ਨਲ ਹਾਈਵੇ ਤੇ ਇੰਦੌਰ ਤੋਂ ਚੱਲੀ ਚਾਰ ਧਾਮ ਯਾਤਰਾ ਲਈ ਯਾਤਰੀਆਂ ਨਾਲ ਭਰੀ ਇੱਕ ਬੱਸ ਸੜਕ ਵਿਚਾਲੇ ਖੜੇ ਟਿੱਪਰ ਟਰਾਲੇ ਵਿੱਚ ਜਾ ਵੱਜੀ। ਇਹ ਹਾਦਸਾ ਇਨਾ ਭਿਆਨਕ ਸਾਬਤ ਹੋਇਆ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਅਤੇ ਬੱਸ ਵਿੱਚ ਬੈਠੇ ਯਾਤਰੀਆਂ ਚ ਚੀਕ ਚਿਹਾੜਾ ਮੱਚ ਗਿਆ। ਇਸ ਦੁਰਘਟਨਾ ਤੋਂ ਬਾਅਦ ਮੌਕੇ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਆਰੰਭੇ।