Sara Gurpal Video: ਸਾਰਾ ਗੁਰਪਾਲ ਨੇ `ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ` ਗੀਤ `ਤੇ ਕੀਤਾ ਡਾਂਸ

ਰਵਿੰਦਰ ਸਿੰਘ Sun, 17 Sep 2023-8:26 pm,

ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਸਾਰਾ ਗੁਰਪਾਲ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਦਰਅਸਲ ਹਾਲ ਹੀ 'ਚ ਸਾਰਾ ਗੁਰਪਾਲ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਉਹ 'ਤੇਰੀਆਂ ਅਦਾਵਾਂ ਮੁੰਡਾ ਮਾਰ ਸੁੱਟਿਆ' ਗੀਤ ਉਪਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਾਰਾ ਗੁਰਪਾਲ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਹ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਸਾਰਾ ਗੁਰਪਾਲ ਹਾਲ ਹੀ ਵਿੱਚ ਪੰਜਾਬੀ ਗਾਇਕ ਸਿੰਗਾ ਨਾਲ ਫਿਲਮ ਮਾਈਨਿੰਗ ਰੇਤੇ ਉਤੇ ਕਬਜ਼ਾ ਵਿੱਚ ਦਿਖਾਈ ਦਿੱਤੀ ਸੀ।

More videos

By continuing to use the site, you agree to the use of cookies. You can find out more by Tapping this link