Sargun Mehta Video: ਇਸ ਵਿਅਕਤੀ ਨੇ ਸਰਗੁਣ ਤੇ ਗਿੱਪੀ ਦੇ ਗਾਣੇ ਦੀ ਹੁਬਹੂ ਬਣਾਈ ਰੀਲ, ਵੇਖੋ ਬੇਹੱਦ ਮਜ਼ਾਕੀਆ ਵੀਡੀਓ
Sargun Mehta Video: ਹਾਲ ਹੀ ਵਿੱਚ ਗਿੱਪੀ ਗਰੇਵਾਲ, ਰੂਪ ਗਿੱਲ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਅਤੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਹਾਲ ਹੀ ਵਿੱਚ ਸਰਗੁਣ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਕਿ ਜਿਸ ਵਿੱਚ ਇੱਕ ਵਿਅਕਤੀ ਨੇ ਸਰਗੁਣ ਤੇ ਗਿੱਪੀ ਦੀ ਤਰ੍ਹਾਂ ਐਕਟਿੰਗ ਕਰ ਮਜ਼ਾਕੀਆਂ ਵੀਡੀਓ ਸ਼ੇਅਰ ਕੀਤਾ ਹੈ।