Pathankot News: ਨੌਜਵਾਨ ਉਤੇ ਹਮਲਾ ਕਰਨ ਵਾਲਾ ਸਰਪੰਚ ਗ੍ਰਿਫ਼ਤਾਰ; ਸਾਥੀਆਂ ਦੀ ਭਾਲ ਜਾਰੀ
Pathankot News: ਪਠਾਨਕੋਟ ਦੇ ਸਰਨਾ ਦੇ ਪਿੰਡ ਫਰਵਾਲ ਦੇ ਸਰਪੰਚ ਨੇ ਸਾਥੀਆਂ ਨਾਲ ਮਿਲ ਕੇ ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਨੌਜਵਾਨ ਆਪਣੀ ਜਾਨ ਬਚਾਉਣ ਲਈ ਦੁਕਾਨ 'ਚ ਵੜ ਗਿਆ। ਦੁਕਾਨ ਦੇ ਅੰਦਰ ਸਰਪੰਚ ਤੇ ਉਸਦੇ ਸਾਥੀਆਂ ਨੇ ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਸਰਪੰਚ ਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਸਰਪੰਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਦੀ ਭਾਲ ਜਾਰੀ ਹੈ।