Satinder Sartaaj: ਹਿਮਾਚਲ ਪ੍ਰਦੇਸ਼ `ਚ ਸਤਿੰਦਰ ਸਰਤਾਜ ਨੇ ਗਾਇਕੀ ਨਾਲ ਲੋਕਾਂ ਦਾ ਜਿੱਤ ਲਿਆ ਦਿਲ, ਵੇਖੋ ਵੀਡੀਓ
Satinder Sartaaj Live show: ਰਾਸ਼ਟਰੀ ਪੱਧਰ ਦੇ ਹੋਲੀ ਤਿਉਹਾਰ ਦੀ ਆਖਰੀ ਸੱਭਿਆਚਾਰਕ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰਾ ਸਰਤਾਜ ਦੇ ਨਾਂ 'ਤੇ ਹੋਈ। ਉਹਨਾਂ ਨੇ ਇਕ ਤੋਂ ਬਾਅਦ ਇਕ ਪੰਜਾਬੀ ਗੀਤ ਪੇਸ਼ ਕਰਕੇ ਖੂਬ ਮਾਹੌਲ ਸਿਰਜਿਆ। ਹਿਮਾਚਲ ਪ੍ਰਦੇਸ਼ ਪੁਲਿਸ ਦੇ ਮਸ਼ਹੂਰ ਗਰੁੱਪ ‘ਹਾਰਮਨੀ ਆਫ ਪਾਈਨਜ਼’ ਦੇ ਕਲਾਕਾਰਾਂ ਨੇ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਨ੍ਹਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਲੋਕ ਕਲਾਕਾਰ ਦਲੀਪ ਸਿਰਮੌਰੀ, ਕਾਕੂ ਠਾਕੁਰ, ਪ੍ਰਸਿੱਧ ਹਾਸਰਸ ਕਲਾਕਾਰ ਰਵਿੰਦਰ ਜੌਨੀ ਅਤੇ ਹੋਰ ਕਲਾਕਾਰਾਂ ਨੇ ਵੀ ਹੋਲੀ ਦੇ ਤਿਉਹਾਰ ਦੀ ਆਖਰੀ ਸੱਭਿਆਚਾਰਕ ਸ਼ਾਮ ਨੂੰ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬਿਖੇਰਿਆ।