America Nagar Kirtan: ਅਮਰੀਕਾ `ਚ ਨਗਰ ਕੀਰਤਨ `ਤੇ ਹਮਲੇ ਦਾ ਖਦਸ਼ਾ! ਭਾਈ ਚਾਵਲਾ ਨੇ ਕਿਹਾ ਯੋਗ ਚੈਨਲਾਂ ਰਾਹੀਂ ਸਾਜਿਸ਼ ਘਾੜਿਆਂ ਦਾ ਲਾਇਆ ਜਾਵੇ ਪਤਾ

रिया बावा Fri, 01 Nov 2024-10:00 am,

America Nagar Kirtan: ਅਮਰੀਕਾ ਵਿੱਚ ਨਿਕਲਣ ਵਾਲੇ ਨਗਰ ਕੀਰਤਨ 'ਤੇ ਹਮਲੇ ਬਾਰੇ ਅਮਰੀਕਾ ਦੀ ਇਨਵੈਸਟੀਗੇਟਿੰਗ ਏਜੰਸੀ ਐਫਬੀਆਈ ਵੱਲੋਂ ਜਾਰੀ ਖਦਸ਼ੇ ਬਾਰੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਇਹ ਮਸਲਾ ਗੰਭੀਰ ਮਸਲਾ ਹੈ ਤੇ ਇਸ ਬਾਰੇ ਅਮਰੀਕਾ ਦੀ ਇਨਵੈਸਟੀਗੇਟਿੰਗ ਏਜੰਸੀ ਕੋਲ ਪੁਖਤਾ ਸਬੂਤ ਹੋਣਗੇ ਜਿਨਾਂ ਬਾਰੇ ਭਾਰਤ ਸਰਕਾਰ ਰਾਹੀਂ ਤੇ ਅਮਰੀਕਾ ਵਿੱਚ ਵੱਸਦੇ ਸਿੱਖਾਂ ਵੱਲੋ ਅਮਰੀਕਾ ਦੀ ਸਰਕਾਰ ਰਾਹੀਂ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਲੋਕ ਨੇ ਜਿਹੜੇ ਅਜਿਹੀ ਸਾਜਿਸ਼ ਦਾ ਹਿੱਸਾ ਨੇ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਚ ਯੋਗ ਚੈਨਲਾਂ ਰਾਹੀ ਤਹਿ ਤੱਕ ਪੁੱਜ ਕੇ ਉਥੋਂ ਦੀਆਂ ਸਰਕਾਰਾਂ ਰਾਹੀਂ ਪਤਾ ਕਰਵਾਇਆ ਜਾਵੇ ਕਿ ਕਿਹੜੇ ਲੋਕ ਸਿੱਖਾਂ ਖਿਲਾਫ ਅਜਿਹੀਆਂ ਸਾਜਿਸ਼ਾਂ ਘੜ ਰਹੇ ਹਨ। ਚਾਵਲਾ ਨੇ ਅਜਿਹੇ ਲੋਕਾਂ ਦੀ ਜੰਮ ਕੇ ਨਿਖੇਦੀ ਵੀ ਕੀਤੀ ਜਿਹੜੇ ਲੋਕ ਸਿੱਖਾਂ ਵੱਲੋ ਸਜਾਏ ਜਾਣ ਵਾਲੇ ਨਗਰ ਕੀਰਤਨਾ ਵਿੱਚ ਅਜਿਹੀਆਂ ਕਾਰਵਾਈਆਂ ਕਰਨ ਬਾਰੇ ਸੋਚ ਰਹੇ ਹਨ ।

More videos

By continuing to use the site, you agree to the use of cookies. You can find out more by Tapping this link