Shehnaaz Gill News: ਸ਼ਹਿਨਾਜ਼ ਗਿੱਲ ਨੇ ਮਸਤੀ ਕਰਦੇ ਹੋਏ ਦੀ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕ ਕਰ ਰਹੇ ਹਨ ਖੂਬ ਪਸੰਦ
Shehnaaz Gill News: ਬਿੱਗ ਬੌਸ 13 ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਵੀ ਉਸ ਦੀ ਵੀਡੀਓਜ਼ ਜਾਂ ਤਸਵੀਰਾਂ ਦੇਖਣ ਲਈ ਉਤਸੁਕ ਰਹਿੰਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੀ ਮਸਤੀ ਕਰਦੇ ਹੋਏ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਨੂੰ ਵੀਡੀਓ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਫੈਨਜ ਇਸ ਵੀਡੀਓ ਉਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਕਾਬਿਲੇਗੌਰ ਹੈ ਕਿ ਦਿਲਜੀਤ ਦੋਸਾਂਝ, ਸ਼ਹਿਨਾਜ ਗਿੱਲ ਅਤੇ ਸੋਨਮ ਬਾਜਵਾ ਤਿੰਨਾਂ ਦੀ ਜੋੜੀ ਇੱਕ ਵਾਰ ਫਿਰ ਤੋਂ ਪਰਦੇ ’ਤੇ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਤਿੰਨੋ ਜਣੇ ਮੁੜ ਤੋਂ ਫ਼ਿਲਮ ‘ਰੰਨਾਂ ‘ਚ ਧੰਨਾ’ ‘ਚ ਨਜ਼ਰ ਆਉਣਗੇ । ਸ਼ਹਿਨਾਜ਼ ਗਿੱਲ 'ਰੰਨਾ ਚ ਧੰਨਾ' ਨਾਂ ਦੀ ਫਿਲਮ 'ਚ ਕੰਮ ਕਰਦੀ ਨਜ਼ਰ ਆਵੇਗੀ।