Sheesh Marg Yatra: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਬਨੂੜ ਪੁੱਜੀ, ਵੇਖੋ ਪੂਰੀ ਵੀਡੀਓ
ਨੌਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸੀਸ ਮਾਰਗ ਯਾਤਰਾ ਸ਼ਨਿੱਚਰਵਾਰ ਸਵੇਰੇ 5 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਰਵਾਨਾ ਹੋਈ। ਅੱਜ ਸੀਸ ਮਾਰਗ ਯਾਤਰਾ ਸ਼ੰਭੂ ਬੈਰੀਅਰ ਉਤੇ ਪੁੱਜਣ ਮਗਰੋਂ ਬਨੂੜ ਵਿਖੇ ਪੁੱਜੀ ਜਿਥੇ ਸੀਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ।