Sheesh Marg Yatra: ‘ਸੀਸ ਮਾਰਗ ਯਾਤਰਾ’ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੀ, ਦੇਖੋ ਅਲੌਕਿਕ ਦ੍ਰਿਸ਼ ਦੀ ਪੂਰੀ ਵੀਡੀਓ
ਨੌਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸੀਸ ਮਾਰਗ ਯਾਤਰਾ ਸ਼ਨਿੱਚਰਵਾਰ ਸਵੇਰੇ 5 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਰਵਾਨਾ ਹੋਈ। ਬੀਤੇ ਦਿਨ ਜ਼ੀਰਕਪੁਰ ਦੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿੱਚ ਠਹਿਰਾਅ ਕੀਤਾ ਗਿਆ। ਇਥੋਂ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਲਈ ਚਾਲੇ ਫੜੇ। ਸ਼ਾਮ ਨੂੰ ਲਗਭਗ 6.30 ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਤੇ ਯਾਤਰਾ ਪੁੱਜੀ, ਜਿਥੇ ਸੰਪੂਰਨਾ ਦੀ ਅਰਦਾਸ ਮਗਰੋਂ ਸੀਸ ਮਾਰਗ ਯਾਤਰਾ ਮੁਕੰਮਲ ਹੋ ਗਈ।