Shehnaaz Gill Bhangra video: ਸ਼ਹਿਨਾਜ਼ ਗਿੱਲ ਤੇ ਰੂਹੀ ਦੋਸਾਨੀ ਨੇ ਭੰਗੜੇ ਨਾਲ ਬੰਨ੍ਹਿਆ ਸਮਾਂ, ਦੇਖੋ ਪੂਰੀ ਵੀਡੀਓ
ਅਦਾਕਾਰਾ ਸ਼ਹਿਨਾਜ਼ ਗਿੱਲ ਫਿਲਮ ਤੇ ਟੀ.ਵੀ. ਇੰਡਸਟਰੀ ਦਾ ਇੱਕ ਪ੍ਰਸਿੱਧ ਨਾਮ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਹਾਲ ਵਿੱਚ ਉਸ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਸੋਸ਼ਲ ਮੀਡੀਆ ਇਨਫਲੂਐਂਸਰ ਰੂਹੀ ਦੋਸਾਨੀ ਨਾਲ ਭੰਗੜਾ ਪਾ ਰਹੀ ਹੈ। ਦੋਵੇਂ ਜਣੀਆਂ ਬਹੁਤ ਹੀ ਖੂਬਸੂਰਤ ਭੰਗੜਾ ਪਾ ਰਹੀਆਂ ਹਨ ਤੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।