ਸ਼ਹਿਨਾਜ਼ ਗਿੱਲ ਅਤੇ ਵਿੱਕੀ ਕੌਸ਼ਲ ਦਾ ਇਹ ਰੋਮਾੰਟਿਕ ਕੱਪਲ ਡਾਂਸ ਵੇਖ ਫੈਨਸ ਹੋਏ ਪਾਗਲ..
Dec 05, 2022, 21:52 PM IST
ਸਰਦਾਰ ਊਧਮ ਵਿੱਚ ਆਖਰੀ ਵਾਰ ਨਜ਼ਰ ਆਏ ਵਿੱਕੀ ਕੌਸ਼ਲ ਫਿਰ ਤੋਂ ਸੁਰਖੀਆਂ ਵਿੱਚ ਵਾਪਸ ਆ ਗਏ ਹਨ। ਗੋਵਿੰਦਾ ਨਾਮ ਮੇਰਾ ਵਿੱਚ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 16 ਦਸੰਬਰ ਨੂੰ ਰਿਲੀਜ਼ ਹੋਵੇਗੀ। ਵਿੱਕੀ ਕੌਸ਼ਲ ਸ਼ਹਿਨਾਜ਼ ਗਿੱਲ ਦੇ ਚੈਟ ਸ਼ੋਅ ਦੇਸੀ ਵਾਈਬਸ ਵਿੱਥ ਸ਼ਹਿਨਾਜ਼ ਗਿੱਲ 'ਤੇ ਆਪਣੀ ਆਉਣ ਵਾਲੀ ਫਿਲਮ ਗੋਵਿੰਦਾ ਨਾਮ ਮੇਰਾ ਦਾ ਪ੍ਰਚਾਰ ਕਰਨਗੇ। ਇਸ ਦੇ ਸੰਬੰਧ ਹੀ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸਦੇ ਵਿੱਚ ਸ਼ਹਿਨਾਜ਼ ਗਿੱਲ ਤੇ ਵਿੱਕੀ ਕੌਸ਼ਲ ਰੋਮਾੰਟਿਕ ਕੱਪਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇਖੋ ਤੇ ਜਾਣੋ..