Shehnaaz Gill Father Threat: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ, ਪਹਿਲਾਂ ਧੀ ਤੇ ਫਿਰ ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗੇ
Shehnaaz Gill Father Threat: ਬਿੱਗ ਬੌਸ 13 ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਇੱਕ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ਨਿੱਚਰਵਾਰ ਸਵੇਰੇ ਉਨ੍ਹਾਂ ਨੂੰ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਸਖ਼ਸ਼ ਨੇ ਖੁਦ ਨੂੰ ਪਾਕਿਸਤਾਨੀ ਨਾਗਰਿਕ ਹੋਣ ਦਾ ਦਾਅਵਾ ਕੀਤਾ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਧਮਕੀ ਦੇਣ ਵਾਲੇ ਸਖ਼ਸ਼ ਨੇ ਕਿਹਾ ਕਿ ਉਸ ਕੋਲ ਉਨ੍ਹਾਂ ਸਬੰਧੀ ਸਾਰੀ ਜਾਣਕਾਰੀ ਹੈ। ਉਸ ਨੇ ਕਿਹਾ ਕਿ ਤੇਰੀ ਧੀ ਨੇ ਬਥੇਰਾ ਪੈਸਾ ਕਮਾਇਆ ਹੈ। ਪਹਿਲਾਂ ਧੀ ਨੂੰ ਮਾਰ ਦੇਣਗੇ ਅਤੇ ਫਿਰ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਜੇਕਰ ਤੁਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਪੈਸੇ ਦਿਓ।