ਕੁਝ ਇਸ ਤਰ੍ਹਾਂ ਸ਼ਹਿਨਾਜ਼ ਗਿੱਲ ਨੇ ਮਨਾਇਆ ਆਪਣਾ 29ਵਾਂ ਜਨਮਦਿਨ, ਕਿਹਾ `ਮੈਂ ਵਿਸ਼ ਨਹੀਂ ਮੰਗਦੀ `
Jan 27, 2023, 09:13 AM IST
'ਬਿੱਗ ਬੌਸ 13' ਤੋਂ ਬਾਅਦ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ 27 ਜਨਵਰੀ ਨੂੰ ਇੱਕ ਸਾਲ ਵੱਡੀ ਹੋ ਗਈ ਹੈ। ਆਪਣੇ ਜਨਮਦਿਨ ਦੇ ਖ਼ਾਸ ਮੌਕੇ ਤੇ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸਦੇ ਵਿਚ ਅਦਾਕਾਰਾ ਆਪਣੇ ਭਰਾ ਤੇ ਬਾਕੀ ਹਸਤੀਆਂ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ।