Sherlyn Chopra Video: ਸ਼ਰਲਿਨ ਚੋਪੜਾ ਨੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ, ਆਵਾਜ਼ ਮਾਰ ਕੇ ਖਿਚਾਈ ਤਸਵੀਰ
ਅਦਾਕਾਰਾ ਸ਼ਰਲਿਨ ਚੋਪੜਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ। ਸ਼ਰਲਿਨ ਚੋਪੜਾ ਅਕਸਰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਸ਼ਰਲਿਨ ਚੋਪੜਾ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਆਪਣੇ ਪ੍ਰਸ਼ੰਸਕ ਨੌਜਵਾਨਾਂ ਨੂੰ ਆਵਾਜ਼ ਦੇ ਕੇ ਤਸਵੀਰ ਖਿਚਵਾ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਸ਼ਰਲਿਨ ਦੇ ਪ੍ਰਸ਼ੰਸਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ।