Shimla Rescue Operation Day 6: ਸ਼ਿਮਲਾ ਦੇ ਸ਼ਿਵ ਬਾਵੜੀ ਮੰਦਰ `ਚ ਤਲਾਸ਼ ਜਾਰੀ, ਹੁਣ ਤੱਕ 16 ਲਾਸ਼ਾਂ ਬਰਾਮਦ
Shimla Shiv Bawdi Temple Landslide rescue operation news : ਸ਼ਿਮਲਾ ਸਮਰਹਿਲ ਦੇ ਸ਼ਿਵ ਬਾਵੜੀ ਮੰਦਿਰ ਨੇੜੇ ਹੋਏ ਲੈਂਡਸਲਾਈਡ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 16 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਬੀਤੀ ਸ਼ਾਮ ਇੱਕ ਹੋਰ ਲਾਸ਼ ਬਰਾਮਦ ਹੋਈ ਸੀ, ਜਿਸਦੇ ਨਾਲ ਮ੍ਰਿਤਕਾਂ ਦੀ ਗਿਣਤੀ 16 'ਤੇ ਪਹੁੰਚ ਗਈ ਸੀ। ਦੱਸਣਯੋਗ ਹੈ ਕਿ ਅਜੇ ਵੀ ਕੁਝ ਲਾਸ਼ਾਂ ਬਰਾਮਦ ਹੋਣ ਦੀ ਉਮੀਦ ਹੈ ਕਿਉਂਕਿ ਲਾਸ਼ਾਂ ਨੂੰ ਲੱਭਣ ਲਈ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਬਚਾਅ ਮੁਹਿੰਮ ਦਾ ਅੱਜ 6ਵਾਂ ਦਿਨ ਹੈ।