Jagjit Singh Dallewal News: ਸ਼ੁਭਕਰਨ ਦੇ ਭੋਗ ਦੀ ਆਡਿਓ ਵਾਇਰਲ ਹੋਣ ਦੇ ਮਾਮਲੇ `ਚ ਡੱਲੇਵਾਲ ਨੇ ਕਿਹਾ...

ਰਵਿੰਦਰ ਸਿੰਘ Sun, 10 Mar 2024-7:13 pm,

Jagjit Singh Dallewal News (ਅਨਮੋਲ ਸਿੰਘ ਵੜਿੰਗ): ਅੱਜ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਕੀਤਾ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਉਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਪੰਜ ਫਸਲਾਂ ਉਤੇ ਘੱਟੋ-ਘੱਟ ਸਕੀਮ ਸਮਰਥਨ ਮੁੱਲ ਦੇਣ ਦੀ ਸਕੀਮ ਨੂੰ ਨਕਾਰਦਿਆ ਕਿਹਾ ਕਿ ਪੂਰੀਆਂ ਫਸਲਾਂ ਉਤੇ ਐਮਐਸਪੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ਕਦੇ ਚੋਣ ਜ਼ਾਬਤਾ ਦੇਖ ਕੇ ਨਹੀਂ ਲੜੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਸ਼ੁਭਕਰਨ ਦੇ ਭੋਗ ਮਾਮਲੇ 'ਚ ਵਾਇਰਲ ਆਡੀਓ ਉਤੇ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।

More videos

By continuing to use the site, you agree to the use of cookies. You can find out more by Tapping this link