Sidhu Moose Wala News: ਸਾਢੇ ਤਿੰਨ ਕੁਇੰਟਲ ਫੁੱਲਾਂ ਦਾ ਹਾਰ ਬਣਾ ਕੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਿਆ ਨੌਜਵਾਨ
Sidhu Moose Wala fan latest video: ਸਿੱਧੂ ਮੂਸੇਵਾਲਾ ਦੇ ਘਰ ਹਰ ਦਿਨ ਵੱਡੀ ਗਿਣਤੀ ਦੇ ਵਿੱਚ ਫੈਨਸ ਆ ਰਹੇ ਹਨ। ਇਸ ਦੌਰਾਨ ਮੂਸੇਵਾਲੇ ਦਾ ਇੱਕ ਅਜਿਹਾ ਪ੍ਰਸ਼ੰਸਕ ਆਇਆ ਜੋ ਸਪੈਸ਼ਲ ਹੀ ਕਲਕੱਤੇ ਤੋਂ ਸਾਢੇ ਤਿੰਨ ਕੁਇੰਟਲ ਫੁੱਲ ਮੰਗਵਾ ਕੇ ਫੁੱਲਾਂ ਦਾ ਹਾਰ ਬਣਾ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਲੈ ਕੇ ਪਹੁੰਚਿਆ। ਜਿੱਥੇ ਇਹ ਹਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗਲ ਵਿੱਚ ਪਾਇਆ ਗਿਆ ਤੇ ਮੂਸੇਵਾਲਾ ਦੇ ਪਿਤਾ ਵੱਲੋਂ ਇਸ ਪ੍ਰਸ਼ੰਸਕ ਦੀ ਪ੍ਰਸ਼ੰਸਾ ਵੀ ਕੀਤੀ ਗਈ।