Sidhu Moose Wala murder case: ਸ਼ੈਰੀ ਮਾਨ ਅਤੇ ਕਰਨ ਔਜਲਾ ਨਾਲ ਨਜ਼ਰ ਆਇਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਗੁਨਾਹਗਾਰ ਅਨਮੋਲ ਬਿਸ਼ਨੋਈ, ਵੇਖੋ ਵੀਡੀਓ
Apr 19, 2023, 17:52 PM IST
Sidhu Moose Wala murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜਿਆ ਅਨਮੋਲ ਬਿਸ਼ਨੋਈ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ। ਕੈਲੋਫੋਰਨੀਆ ਦੇ ਇਕ ਵਿਆਹ ਪ੍ਰੋਗਰਾਮ ਵਿੱਚ ਅਨਮੋਲ ਬਿਸ਼ਨੋਈ ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਕਰਨ ਔਜਲਾ ਨਾਲ ਨਜ਼ਰ ਆਇਆ। ਇਹ ਵੀਡੀਓ ਪਿਛਲੀ 16 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਅਨਮੋਲ ਬਿਸ਼ਨੋਈ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ।