Australia ਤੋਂ ਪਹੁੰਚੇ ਨੌਜਵਾਨ ਨੇ ਆਪਣੇ ਖੂਨ ਨਾਲ ਲਿਖਿਆ Sidhu Moosewala ਦਾ ਨਾਮ, ਪਰਿਵਾਰ ਨੂੰ ਭੇਂਟ ਕੀਤੀ ਫੋਟੋ
Mar 02, 2023, 19:39 PM IST
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਸਿੱਧੂ ਦੇ ਚਾਹੁਣ ਵਾਲੇ ਲਗਾਤਾਰ ਪਰਿਵਾਰ ਨਾਲ ਮਿਲਣ ਲਈ ਮੂਸੇ ਪਿੰਡ ਪਹੁੰਚਦੇ ਹਨ। ਸਿੱਧੂ ਦੀ ਯਾਦ ਫੈਨਜ਼ ਆਪਣੇ ਸਰੀਰ ਤੇ ਸਿੱਧੂ ਮੂਸੇਵਾਲਾ ਦਾ ਟੈਟੂ ਅਤੇ ਸਿੱਧੂ ਦਾ ਨਾਮ ਲਿਖਵਾ ਰਹੇ ਹਨ। ਉਥੇ ਹੀ ਆਸਟ੍ਰੇਲੀਆ ਤੋ ਪਹੁੰਚੇ ਸਿੱਧੂ ਦੇ ਇੱਕ ਪ੍ਰਸੰਸਕ ਨੇ ਆਪਣੇ ਖੂਨ ਨਾਲ ਸਿੱਧੂ ਮੂਸੇਵਾਲਾ ਦਾ ਨਾਮ ਲਿਖ ਕੇ ਫੋਟੋ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਭੇਂਟ ਕੀਤੀ ਹੈ। ਆਪਣੇ ਖੂਨ ਨਾਲ ਸਿੱਧੂ ਮੂਸੇਵਾਲਾ ਦਾ ਨਾਮ ਲਿਖਣ ਵਾਲੇ ਨੌਜਵਾਨ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਉਹ ਸਮਾਜ ਸੇਵੀ ਹੈ ਅਤੇ ਡੇਢ ਸੌ ਵਾਰ ਖੂਨਦਾਨ ਕਰ ਚੁੱਕੇ ਹਨ। ਹੋਰ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..