ਦਿੱਲੀ ਤੋਂ ਮਾਨਸਾ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਹਵੇਲੀ ਪਹੁੰਚੇ ਪ੍ਰਸ਼ੰਸਕ, ਕਹੀਆਂ ਇਹ ਗੱਲਾਂ..
Feb 06, 2023, 10:39 AM IST
ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਅੱਜ ਦਿੱਲੀ ਤੋਂ ਕੁਝ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਕੀ ਹਵੇਲੀ ਦੇਖਣ ਅਤੇ ਮਾਪਿਆਂ ਨੂੰ ਮਿਲਣ ਪਹੁੰਚੇ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਸਾਡੀ ਜਾਨ ਹੈ। ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿਆਹ ਸੀ ਅਤੇ ਮੈਂ ਮੇਰੇ ਹੱਥ 'ਤੇ ਸਿੱਧੂਮੂਸੇਵਾਲਾ ਮੇਰੀ ਜਾਨ ਲਿਖਵਾਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਜ ਸਿੱਧੂ ਮੂਸੇਵਾਲਾ ਹੁੰਦਾ ਤਾਂ ਮੈਨੂੰ ਉਨ੍ਹਾਂ ਦੀ ਹਵੇਲੀ ਵਿੱਚ ਜਾ ਕੇ ਦੁੱਗਣੀ ਖੁਸ਼ੀ ਹੁੰਦੀ। ਦੂਜੇ ਪਾਸੇ ਇੱਕ ਫੈਨ ਨੇ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਗੱਲ ਕਹੀ ਹੈ।