Balkaur Singh cast Vote: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੋਟ ਭੁਗਤਾਈ; ਕਾਨੂੰਨ ਵਿਵਸਥਾ ਲਈ ਵੋਟ ਪਾਉਣ ਦੀ ਅਪੀਲ
Balkaur Singh cast Vote: ਮਰਹੂਮ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਦੇ ਪਿੰਡ ਮੂਸਾ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪਣੀ ਵੋਟ ਅਮਨ ਕਾਨੂੰਨ ਅਤੇ ਵਾਤਾਵਰਣ ਨੂੰ ਲੈ ਕੇ ਵੋਟ ਪਾਈ ਹੈ, ਉਥੇ ਉਨ੍ਹਾਂ ਨੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਅਮਨ ਕਾਨੂੰਨ ਨਹੀਂ ਹੈ ਅਤੇ ਜੋ ਗੈਂਗਸਟਰ ਹੈ, ਜਿਨ੍ਹਾਂ ਉਤੇ 100 ਤੋਂ ਜ਼ਿਆਦਾ ਪਰਚੇ ਹਨ, ਉਨ੍ਹਾਂ ਨੂੰ ਕਿਤੇ ਵੀ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ ਹੈ।