Punjab Flood 2023: ਹੜ੍ਹ ਪ੍ਰਭਾਵਿਤ ਖੇਤਰ `ਚ ਖਾਲਸਾ ਏਡ ਨਾਲ ਮਦਦ ਕਰਨ ਲਈ ਅੱਗੇ ਆਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ
Jul 24, 2023, 12:06 PM IST
Punjab Flood 2023: ਪੰਜਾਬ ਵਿੱਚ ਹਾਲ ਹੀ 'ਚ ਆਏ ਹੜ੍ਹ ਨੇ ਸੁੰਬੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਤੇ ਅਜੇ ਵੀ ਕਈ ਕਹਿਤਰ ਅਜਿਹੇ ਨੇ ਜਿੱਥੇ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਅਜਿਹੇ 'ਚ ਸੂਬੇ ਦੇ ਲੋਕ, ਤੇ ਕਈ ਨੌਜਵਾਨਾਂ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ 'ਚ ਹੜ੍ਹ ਪ੍ਰਭਾਵਿਤ ਖੇਤਰ 'ਚ ਖਾਲਸਾ ਏਡ ਨਾਲ ਮਦਦ ਕਰਨ ਲਈ ਖੁਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅੱਗੇ ਆਏ ਹਨ। ਖਾਲਸਾ ਏਡ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਿੱਧੂ ਮੂਸੇਵਾਲਾ ਦੇ ਪਿਤਾ ਲੋਕਾਂ ਦੀ ਸੇਵਾ ਲਈ ਅੱਗੇ ਆਏ ਹਨ। (Sidhu Moosewala's father Balkaur Singh joins hands with Khalsa Aid to held flood victims in Punjab)