Sidhu Moosewala Video: ਇਸ ਨਵੀਂ ਤਕਨੀਕ ਨਾਲ ਗਰਭਵਤੀ ਹੋਈ ਮੂਸੇਵਾਲਾ ਦੀ ਮਾਤਾ ਚਰਨ ਕੌਰ, ਮਾਰਚ ਮਹੀਨੇ `ਚ ਆਏਗੀ ਖੁਸ਼ਖਬਰੀ
Sidhu Moose wala Mother Charan Kaur: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿੱਚ ਇੱਕ ਵਾਰ ਫਿਰ ਤੋਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਖਬਰਾਂ ਮੁਤਾਬਕ ਬਲਕੌਰ ਸਿੰਘ ਦੀ ਪਤਨੀ ਅਤੇ ਮੂਸੇਵਾਲਾ ਦੀ ਮਾਤਾ ਇੱਕ ਵਾਰ ਫਿਰ ਤੋਂ ਬੱਚੇ ਨੂੰ ਜਨਮ ਦੇਵੇਗੀ। ਮਰਹੂਮ ਗਾਇਕ ਦੇ ਘਰ ਮਾਰਚ ਮਹੀਨੇ ‘ਚ ਬੱਚੇ ਦਾ ਜਨਮ ਹੋਵੇਗਾ। ਇਸ ਗੱਲ ਦਾ ਖੁਲਾਸਾ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕੀਤਾ ਹੈ।