ਬੇਅਦਬੀ ਅਤੇ ਵਿਵਾਦਿਤ ਪੋਸਟਰ ਮਾਮਲੇ ਚ ਅੱਜ ਛੇ ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ਚ ਪੇਸ਼ੀ
Tue, 03 Aug 2021-9:00 pm,
ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਨਾਲ ਜੁੜੇ ਦੋ ਮਾਮਲੇ ਜਿਨ੍ਹਾਂ ਚ FIR ਨੰਬਰ 117 ਜੋ ਕੇ ਵਿਵਾਦਿਤ ਪੋਸਟਰ ਨੂੰ ਲੈਕੇ ਹੋਈ ਸੀ ਅਤੇ ਦੂਜੀ 128 ਨੰਬਰ FIR ਜੋ ਬੇਅਦਬੀ ਨੂੰ ਲੈਕੇ ਹੋਈ ਸੀ ਦੋਨਾਂ ਮਾਮਲਿਆ ਚ ਨਾਮਜ਼ਦ ਛੇ ਡੇਰਾ ਪ੍ਰੇਮੀਆਂ ਨੂੰ ਅੱਜ ਫਰੀਦਕੋਟ ਦੀ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਸਿਟ ਵੱਲੋਂ ਪੇਸ਼ ਕੀਤੇ ਗਏ ਚਲਾਨ ਦੀਆਂ ਕਾਪੀਆਂ ਮੁਲਜ਼ਮਾਂ ਨੂੰ ਸੌਂਪੀਆਂ ਗਈਆਂ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਤੈਅ ਕੀਤੀ ਗਈ ਹੈ।