Mohali News: ਮੋਹਾਲੀ `ਚ ਸਨੈਚਰਾਂ ਨੇ ਲੜਕੀਆਂ ਤੋਂ ਝਪਟਿਆ ਪਰਸ; ਬੇਖੌਫ਼ ਲੁਟੇਰਿਆਂ ਦੀ ਵਾਰਦਾਤ ਸੀਸੀਟੀਵੀ `ਚ ਹੋਏ ਕੈਦ
Mohali News: ਮੋਹਾਲੀ ਵਿੱਚ ਸਨੈਚਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਸਨੈਚਰਾਂ ਵੱਲੋਂ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਇੱਕ ਅਜਿਹੀ ਸਨੈਚਿੰਗ ਦੀ ਵਾਰਦਾਤ ਪਿੰਡ ਮਟੌਰ ਸੈਕਟਰ-70 ਤੋਂ ਸਾਹਮਣੇ ਆਈ ਜਦੋਂ ਆਪਣੇ ਨੌਕਰੀ ਉਤੇ ਜਾ ਰਹੀਆਂ ਦੋ ਲੜਕੀਆਂ ਤੋਂ ਇੱਕ ਸਕੂਟਰ ਸਵਾਰ ਸਨੈਚਰ ਵੱਲੋਂ ਪਰਸ ਖੋਹ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਲੜਕੀਆਂ ਵੱਲੋਂ ਸਨੈਚਰ ਦਾ ਪਿੱਛਾ ਕੀਤਾ ਗਿਆ ਪ੍ਰੰਤੂ ਸਨੈਚਰ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਹ ਸਾਰੀ ਘਟਨਾ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਸ਼ਿਕਾਇਤ ਮਿਲਦਿਆਂ ਹੀ ਮੋਹਾਲੀ ਪੁਲਿਸ ਹਰਕਤ ਵਿੱਚ ਆਈ ਤੇ ਅਪਰਾਧੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।