Ferozepur News: ਵੋਟ ਨਾ ਪਾਉਣ ਉਤੇ ਰੰਜ਼ਿਸ਼ ਰੱਖਦੇ ਹੋਏ ਫੌਜੀ ਦੇ ਪਰਿਵਾਰ ਦੀ ਕੀਤੀ ਕੁੱਟਮਾਰ; ਸੀਸੀਟੀਵੀ ਵਿੱਚ ਘਟਨਾ ਕੈਦ
Ferozepur News: ਪੰਚਾਇਤੀ ਚੋਣਾਂ ਖਤਮ ਹੋਣ ਦੇ ਬਾਅਦ ਵੀ ਰੰਜ਼ਿਸ਼ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਰ ਪੰਚਾਇਤੀ ਚੋਣਾਂ ਦੀ ਰੰਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਹਲਕਾ ਗੁਰੂਹਰਸਹਾਏ ਪਿੰਡ ਕੁਤਬਗੜ੍ਹ ਭਾਟਾ ਵਿੱਚ ਰਹਿਣ ਵਾਲਾ ਫੌਜੀ ਸ਼ਿੰਦਰ ਸਿੰਘ ਜੋ ਕਿ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਅਤੇ ਉਸਦੇ ਪਰਿਵਾਰ ਵੱਲੋਂ ਪੰਚ ਦੀਆਂ ਵੋਟਾਂ ਵਿੱਚ ਜੇਤੂ ਹੋਏ ਪ੍ਰੇਮ ਸਿੰਘ ਪੰਚ ਨੂੰ ਵੋਟਾਂ ਪਾਈਆਂ ਸਨ ਤੇ ਉਸਦਾ ਸਮਰਥਨ ਕੀਤਾ ਸੀ। ਇਸ ਕਾਰਨ ਹਾਰੇ ਹੋਏ ਪੰਚ ਉਮੀਦਵਾਰ ਨੀਟੂ ਤੇ ਉਸਦੇ ਸਮਰਥਕ ਰੰਜ਼ਿਸ਼ ਰੱਖਦੇ ਸਨ ਜਿਸ ਨੂੰ ਲੈ ਕੇ ਹਾਰੇ ਹੋਏ ਪੰਚ ਉਮੀਦਵਾਰ ਨੀਟੂ ਅਤੇ ਉਸਦੇ ਸਮਰਥਕਾਂ ਵੱਲੋਂ ਫੌਜੀ ਪਰਿਵਾਰ ਉਤੇ ਹਮਲਾ ਕਰ ਦਿੱਤਾ ਗਿਆ ਅਤੇ ਜਮ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।