Bathinda News: ਪੀਣ ਦੇ ਪਾਣੀ ਦੀ ਸਪਲਾਈ ਦੇਣ ਵਾਲੇ ਸੂਏ `ਚ ਕਿਸੇ ਨੇ ਮੁਰਗੇ ਵੱਢ ਕੇ ਸੁੱਟੇ
ਬਠਿੰਡਾ ਦੇ ਕਸਬਾ ਸੰਗਤ ਦੇ ਕਰੀਬ ਇੱਕ ਦਰਜਨ ਪਿੰਡਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦੇਣ ਵਾਲੇ ਸੂਏ ਵਿੱਚ ਅਣਪਛਾਤੇ ਵੱਲੋਂ ਮੁਰਗੇ ਵੱਢ ਕੇ ਸੁੱਟੇ ਦਿੱਤੇ ਗਏ ਹਨ। ਵੱਡੀ ਗਿਣਤੀ 'ਚ ਤੈਰਦੇ ਹੋਏ ਮੁਰਗੇ ਮਿਲ ਰਹੇ ਹਨ ਤੇ ਲੋਕਾਂ ਵੱਲੋਂ ਬਿਮਾਰੀ ਫੈਲਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀਣ ਦੇ ਪਾਣੀ ਨੂੰ ਖਰਾਬ ਕਰਨ ਵਾਲੇ ਅਣਪਛਾਤੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਇੱਕੋ ਇੱਕ ਪੀਣ ਦੇ ਪਾਣੀ ਦੇ ਸਰੋਤ ਨੂੰ ਗੰਧਲਾ ਕਰ ਦਿੱਤਾ ਗਿਆ ਹੈ।