Sonam Bajwa: ਬੋਲਡ ਲਹਿੰਗਾ ਪਾ ਸੋਨਮ ਬਾਜਵਾ ਨੇ ਵਧਾਇਆ ਇੰਟਰਨੇਟ ਦਾ ਪਾਰਾ
Jun 27, 2023, 19:26 PM IST
Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਖੂਬ ਨਾਂਅ ਕਮਾਇਆ ਹੈ। ਸੋਨਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਤੌਰ 'ਤੇ ਕੀਤੀ ਅਤੇ 2012 ਵਿੱਚ ਫੇਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਕੀਤੀ। ਸੋਨਮ ਨੇ ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਦੇ ਨਾਲ 2013 ਵਿੱਚ ਪੰਜਾਬੀ ਫ਼ਿਲਮ "ਬੈਸਟ ਆਫ਼ ਲੱਕ" ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਫ਼ਿਲਮ ਇੱਕ ਵਪਾਰਕ ਸਫ਼ਲ ਰਹੀ ਅਤੇ ਉਸਦੇ ਸਫਲ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਹੋਈ। ਆਪਣੇ ਅਦਾਕਾਰੀ ਕਰੀਅਰ ਤੋਂ ਇਲਾਵਾ, ਸੋਨਮ ਬਾਜਵਾ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਐਕਟਿਵ ਹੈ, ਜਿੱਥੇ ਉਹ ਆਪਣੇ ਫਾਲੋਅਰਜ਼ ਨਾਲ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀ ਝੱਲਕ ਸਾਂਝਾ ਕਰਦੀ ਰਹਿੰਦੀ ਹੈ। ਹਾਲ 'ਚ ਹੀ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਭੂਰੇ ਰੰਗ ਦੇ ਲਹਿੰਗੇ 'ਚ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਹ ਬਹੁਤ'ਸੋਹਣੀ ਲੱਗ ਰਹੀ ਹੈ, ਤੁਸੀ ਵੀ ਵੇਖੋ..