`Tumsa Koi Pyaara` ਗਾਣੇ ਤੇ ਜਾਮਨੀ ਸੂਟ ਪਾ ਸੋਨਮ ਬਾਜਵਾ ਨੇ ਸਾਂਝਾ ਕੀਤੀ ਰੀਲ, ਵੀਡੀਓ ਵੇਖ ਫੈਨਜ਼ ਹੋਏ ਅਦਾਕਾਰਾ ਦੀ ਅਦਾਵਾਂ ਦੇ ਦੀਵਾਨੇ
Feb 13, 2023, 15:26 PM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਜਾਮਨੀ ਸੂਟ 'ਚ ਇੱਕ ਰੀਲ ਸਾਂਝਾ ਕੀਤੀ ਜਿਸਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਸੋਨਮ ਬਾਜਵਾ ਹਾਲ 'ਚ ਹੀ ਕਪਿਲ ਸ਼ਰਮਾ ਸ਼ੋਅ 'ਚ ‘Entertainers’ ਟੂਰ ਦੇ ਪ੍ਰੋਮੋਸ਼ਨ ਕਰਨ ਗਈ ਸੀ।