Sonam Bajwa Video: ਸੋਨਮ ਬਾਜਵਾ ਦੀ ਬਹੇੱਦ ਹੀ ਕਿਊਟ ਵੀਡੀਓ ਆਈ ਸਾਹਮਣੇ, ਫੈਂਨਸ ਦਾ ਜਿੱਤਿਆ ਦਿਲ
Sonam Bajwa Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਬਹੁਤ ਮਸ਼ਹੂਰ ਅਦਾਕਾਰਾ ਹੈ। ਲੱਖਾਂ ਲੋਕ ਉਸਨੂੰ ਪਸੰਦ ਕਰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਹੌਟ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੀ ਬਹੁਤ ਮਜ਼ਬੂਤ ਫੈਨ ਫਾਲੋਇੰਗ ਹੈ। ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਬੇਹੱਦ ਹੀ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵੀਡੀਓ ਵਿੱਚ ਸੋਨਮ ਬਾਜਵਾ ਝੂਲੇ ਲੈਂਦੀ ਨਜ਼ਰ ਆ ਰਹੀ ਹੈ ਅਤੇ ਕਾਫ਼ੀ ਜ਼ਿਆਦਾ ਮਸਤੀ ਕਰਦੀ ਨਜ਼ਰ ਆ ਰਹੀ ਹੈ।