ਟ੍ਰੇਨ ਦੀ ਯਾਤਰਾ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ `ਮੁਸਾਫਿਰ ਹੂੰ ਯਾਰੋਂ`
Dec 12, 2022, 22:00 PM IST
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਸੋਨੂੰ ਉਨ੍ਹਾਂ ਅਭਿਨੇਤਾਵਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਲੋਕ ਰੀਲ ਨਹੀਂ ਰੀਅਲ ਲਾਈਫ ਹੀਰੋ ਮੰਨਦੇ ਹਨ। ਹਾਲ 'ਚ ਹੀ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਟ੍ਰੇਨ ਵਿੱਚ ਯਾਤਰਾ ਕਰਦੇ ਹੋਏ ਦਾ ਵੀਡੀਓ ਸਾਂਝਾ ਕੀਤਾ ਜਿਸਦਾ ਕੈਪਸ਼ਨ ਦੀਤਾ 'ਮੁਸਾਫਿਰ ਹੂੰ ਯਾਰੋਂ'।