Positive Video: ਘਰਵਾਲੀ ਤੋਂ ਦੁਖੀ ਲੋਕਾਂ ਲਈ ਮੁਫਤ ਚਾਹ! ਜਾਣੋ ਅਜਿਹਾ ਕਿਉਂ ਕਰਦਾ ਹੈ ਇਹ ਸਖ਼ਸ਼
Special Tea For Sad Husbands: ਬਠਿੰਡਾ ਦੇ ਮਾਡਲ ਟਾਊਨ ਪਾਸ਼ ਇਲਾਕੇ ਵਿੱਚ ਚਾਹ ਦਾ ਕਾਰੋਬਾਰ ਕਰਨ ਵਾਲੇ ਨੌਜਵਾਨ ਦੀ ਚਰਚਾ ਜੋਰਾ ਉੱਤੇ ਹੈ। ਇਸ ਨੌਜਵਾਨ ਵੱਲੋਂ ਆਪਣੀ ਫੂਡ ਵੈਨ ਉੱਤੇ ਕਈ ਤਰ੍ਹਾਂ ਦੀ ਸਪੈਸ਼ਲ ਚਾਹ ਬਣਾਈ ਜਾਂਦੀ ਹੈ ਜਿਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਘਰਵਾਲੀ ਤੋਂ ਦੁਖੀ ਬੰਦਿਆਂ ਨੂੰ ਮੁਫਤ ਚਾਹ ਪਲਾਉਣ ਦੀ ਫਲੈਕਸ (Special Tea For Sad Husbands) ਸਭ ਨੂੰ ਆਕਰਸ਼ਿਤ ਕਰ ਰਹੀ ਹੈ। ਫੂਡ ਵੈਨ ਚਲਾਉਣ ਵਾਲੇ ਨੌਜਵਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੈਨੇਡਾ ਵਿੱਚ ਪੀਆਰ ਹੈ ਅਤੇ ਉਸ ਵੱਲੋਂ ਹੋਈ ਸਪੋਂਸਰ ਕਰਕੇ ਉਸ ਨੂੰ ਵਿਦੇਸ਼ ਬੁਲਾਇਆ ਜਾ ਰਿਹਾ ਹੈ। ਵੀਜ਼ਾ ਆਉਣ ਦੇ ਬਾਵਜੂਦ ਉਸ ਵੱਲੋਂ ਵਿਦੇਸ਼ ਨਹੀਂ ਜਾਇਆ ਗਿਆ ਅਤੇ ਭਾਰਤ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦਿੱਤੀ ਗਈ।