Today News Of Punjab: ਸ਼ਰੇਆਮ ਗਾਇਕ ਦੇ ਘਰ ਬਾਹਰੋਂ ਚੁੱਕਿਆ ਗਿਆ ਮੋਟਰਸਾਈਕਲ, ਘਟਨਾ CCTV ਕੈਮਰੇ `ਚ ਕੈਦ
Jul 28, 2023, 20:26 PM IST
Today News Of Punjab: ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਰੀ ਦੀਆਂ ਘਟਨਾਵਾਂ ਇਸ ਹੱਦ ਤੱਕ ਪਹੁੰਚ ਚੁੱਕੀਆਂ ਹਨ ਕਿ ਚੋਰਾਂ ਵਲੋਂ ਪੁਲਿਸ ਦੇ ਡਰ ਭੈ ਤੋਂ ਬਿਨਾ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋਕੇ ਅੰਜਾਮ ਦਿੱਤਾ ਜਾ ਰਿਹਾ ਹੈ। ਚੋਰੀ ਦੀ ਤਾਜ਼ਾ ਘਟਨਾ ਸਥਾਨਕ ਮੁਹੱਲਾ ਕੁਰਾਲੀ ਵਾਲਾ ਨਜ਼ਦੀਕ ਬਾਜ਼ਾਰ ਤੋਂ ਸਾਹਮਣੇ ਆਈ ਹੈ ਜਿੱਥੇ ਇਲਾਕੇ ਦੇ ਨਾਮਵਰ ਗਾਇਕ ਰਜੇਸ਼ ਕੌਸ਼ਲ ਦਾ ਘਰ ਦੇ ਬਾਹਰ ਖੜਾ ਮੋਟਰਸਾਈਕਲ ਨੰਬਰ PB12L 3242 ਕੋਈ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਸਾਰੀ ਘਟਨਾ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ।