Nagar kirtan: ਪਰਿਵਾਰ ਵਿਛੋੜੇ ਦੀ ਯਾਦ `ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੈਰਾਗ-ਮਈ ਨਗਰ ਕੀਰਤਨ ਸਜਾਇਆ
Sri Anandpur Sahib Nagar kirtan: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਲਈ ਆਪਣੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਛੱਡਣ ਦੀ ਯਾਦ ਨੂੰ ਤਾਜ਼ਾ ਕਰਨ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਸ਼ਮੇਸ਼ ਪੈਦਲ ਮਾਰਚ ਕੱਢਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ 6 - 7 ਪੋਹ ਦੀ ਹੱਡ ਚੀਰਵੀਂ ਠੰਡ ਵਿੱਚ ਸਿੰਘਾਂ ਦੇ ਕਹਿਣ ਤੇ ਰਾਤ ਸ੍ਰੀ ਅਨੰਦਪੁਰ ਸਾਹਿਬ ਛੱਡ ਗਏ ਸਨ ਕਿਉਂਕਿ ਉਹ ਜਾਣਦੇ ਸਨ ਕਿ ਮੁਗਲ ਅਤੇ ਪਹਾੜੀ ਰਾਜੇ ਝੂਠੀਆਂ ਸੋਹਾਂ ਖਾਂਦੇ ਹਨ ਤੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਹਰ ਸਾਲ ਇਸੀ ਯਾਦ ਨੂੰ ਤਾਜ਼ਾ ਕਰਨ ਲਈ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤ ਵੈਰਾਗ-ਮਈ ਕੀਰਤਨ ਕਰਦੀ ਹੋਈ ਇਸ ਵਿਸ਼ਾਲ ਨਗਰ ਕੀਰਤਨ ਨਾਲ ਸ਼ਾਮਿਲ ਹੋਈ।