Punbus Workers Strike: ਹਿਟ ਐਂਡ ਰਨ ਕਾਨੂੰਨ ਦੇ ਖਿਲਾਫ਼ ਹੋਏ ਪਨਬੱਸ ਤੇ ਰੋਡਵੇਜ਼ ਦੇ ਕੰਟਰੈਕਟ ਵਰਕਰ, ਕਰ ਰਹੇ ਪ੍ਰਦਰਸ਼ਨ
Punbus Workers Strike: ਭਾਰਤ ਸਰਕਾਰ ਦੁਆਰਾ ਸੋਧ ਕੇ ਨਵੇਂ ਬਣਾਏ ਗਏ ਕਾਨੂੰਨ ਹਿਟ ਐਂਡ ਰਨ (Protest on Hit and Run Law) ਦੇ ਵਿਰੋਧ ਵਿੱਚ ਫਿਰ ਤੋਂ ਤੇਲ ਟੈਂਕਰ ਡਰਾਈਵਰਾਂ ਵੱਲੋਂ ਹੜਤਾਲ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪੱਨਬੱਸ ਤੇ ਰੋਡਵੇਜ ਦੇ ਸਰਕਾਰੀ ਡੀਪੂ ਦੇ ਵਿੱਚ ਰੋਡਵੇਜ਼ ਤੇ ਪਨਬੱਸ ਦੇ ਕੰਟਰੈਕਟ ਵਰਕਰਾਂ ਦੇ ਵੱਲੋਂ ਹਿਟ ਐਂਡ ਰਨ ਕਾਨੂੰਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।