Faridkot News: ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਨੇ ਪਹਿਲੇ ਦਿਨ ਟ੍ਰੈਫਿਕ ਕੀਤੀ ਕੰਟਰੋਲ
Faridkot News: ਦੋ ਦਿਨ ਪਹਿਲਾਂ ਫਰੀਦਕੋਟ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਸਕੂਲ ਦੇ ਹੀ ਕੁੱਝ ਵਿਦਿਆਰਥੀਆਂ ਵੱਲੋਂ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਆਊਟ ਸਾਈਡਰ ਮੁੰਡਿਆਂ ਨਾਲ ਸਕੂਲ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਕੇ ਹੰਗਾਮਾ ਕਰਨ ਲਈ ਪੁੱਜੇ ਸਨ ਪਰ ਪੁਲਿਸ ਵੱਲੋਂ ਮੌਕੇ ਉਤੇ ਪੁੱਜ ਵਾਰਦਾਤ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਪਣੀਆਂ ਗੱਡੀਆਂ ਵਿੱਚ ਸਵਾਰ ਹੋਕੇ ਫ਼ਰਾਰ ਹੋ ਗਏ। ਇਸ ਦੌਰਾਨ ਪੀਸੀਆਰ ਮੁਲਾਜ਼ਮਾਂ ਦੇ ਮੋਟਰਸਾਈਕਲ ਵਿੱਚ ਗੱਡੀ ਵੀ ਵੱਜੀ ਪਰ ਮੁਲਾਜ਼ਮਾਂ ਦਾ ਬਚਾਅ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਸੀਸੀਟੀਵੀ ਤਸਵੀਰਾਂ ਦੀ ਮਦਦ ਨਾਲ ਹੰਗਾਮਾ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਕਾਬੂ ਕੀਤਾ ਗਿਆ ਪਰ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਅਤੇ ਸਜ਼ਾ ਦੇ ਰੂਪ ਚ ਇੱਕ ਹਫਤੇ ਲਈ ਸਕੂਲ ਸਮੇਂ ਤੋਂ ਬਾਅਦ ਪੁਲਿਸ ਨਾਲ ਮਿਲ ਕੇ ਟ੍ਰੈਫਿਕ ਕੰਟਰੋਲ ਕਰਨ ਦੀ ਸੇਵਾ ਨਿਭਾਉਣ ਲਈ ਆਖਿਆ ਗਿਆ। ਅੱਜ ਉਨ੍ਹਾਂ ਬੱਚਿਆਂ ਦੀ ਸਜ਼ਾ ਦਾ ਪਹਿਲਾ ਦਿਨ ਸੀ ਜਿਸ ਦਿਨ ਜ਼ਿਲਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਵੱਲੋਂ ਬੱਚਿਆਂ ਨੂੰ ਨਿਰਦੇਸ਼ ਦੇਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਚ ਮਦਦ ਕਰਨ ਦੀ ਡਿਊਟੀ ਕਰਵਾਈ ਗਈ।