Sucha Singh Langah: ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖ਼ਤ `ਤੇ ਪਹੁੰਚ ਕੇ ਦਿਤਾ ਸਪੱਸ਼ਟੀਕਰਨ
Sucha Singh Langah Video: ਸ੍ਰੀ ਅਕਾਲ ਤਖਤ ਸਾ ਹਿਬ ਦੇਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਵੱਲੋਂ ਕੀਤੀ ਹਦਾਇਤ ਦੀ ਪਾਲਣਾ ਕਰਦਿਆਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ’ਤੇ ਪਹੁੰਚ ਕੇ ਆਪੋ ਆਪਣੇ ਸਪਸ਼ਟੀਕਰਨ ਸੌਂਪ ਦਿੱਤੇ ਹਨ। ਸੁੱਚਾ ਸਿੰਘ ਲੰਗਾਹ ਨੇ ਸਪਸ਼ਟੀਕਰਨ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਮੈਂ 2007 ਤੋਂ ਲੈ ਕੇ 2017 ਤੱਕ ਵਜ਼ੀਰ ਰਿਹਾ। ਮੈਂ ਆਪਣਾ ਸਪਸ਼ਟੀਕਰਨ ਲਿਖਿਆ ਡੇਰਿਆਂ ਦੇ ਨਾਲ ਜ਼ਰੂਰ ਲੀਡਰਾਂ ਦੇ ਸੰਪਰਕ ਹੁੰਦੇ ਹਨ ਪਰ ਮੇਰੇ ਜ਼ਿਲ੍ਹੇ ਵਿੱਚ ਨਾ ਤਾਂ ਕੋਈ ਰਾਮ ਰਹੀਮ ਦਾ ਡੇਰਾ ਹੈ ਅਤੇ ਨਾ ਹੀ ਮੈਂ ਕਦੇ ਉਹਨਾਂ ਦੇ ਡੇਰੇ ਤੇ ਗਿਆ ਹਾਂ।