ਮਾਘੀ ਮੇਲੇ `ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਅਜਿਹੀ ਗੱਲਾਂ ਕਰ ਵਿਰੋਧੀ ਪਾਰਟੀਆਂ ਨੂੰ ਕੀਤਾ Target
Jan 14, 2023, 17:26 PM IST
ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ ਦੇ ਮੇਲਾ ਲਗਿਆ ਹੈ ਤੇ ਵੱਡੀ ਗਿਣਤੀ 'ਚ ਸ਼ਰਧਾਲੂ ਗੁਰੂ ਘਰ ਵਿਚ ਨਮਸਤਕ ਹੋ ਰਹੇ ਹਨ। ਇਸ ਮਾਘੀ ਦੇ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦਲੇਰਾਂ ਦੀ , ਮਿਹਨਤੀ ਲੋਕਾਂ ਦੀ ਕੌਮ ਆ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬਾਦਲ ਪਰਿਵਾਰ ਦੀ ਨਹੀਂ ਇਹ ਕੌਮ ਦੀ ਜੱਥੇਬੰਦੀ ਹੈ। ਓਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਲੋੜ ਪਈ ਸੀ ਕੀ ਇਕ ਸਿਆਸੀ ਵਿੰਗ ਦੀ ਲੋੜ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਗਿਆ। ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..