Sukhdev Singh Dhindsa: ਸੁਖਦੇਵ ਸਿੰਘ ਢੀਂਡਸਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੂਜੇ ਦਿਨ ਦੀ ਸੇਵਾ ਆਰੰਭੀ, ਵੇਖੋ ਲਾਈਵ ਤਸਵੀਰਾਂ
Sukhdev Singh Dhindsa: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਦੇ ਲੜੀ ਵਿੱਚ ਅਕਾਲੀ ਦਲ ਸੁਧਾਰ ਲਹਿਰ ਆਗੂ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਮੰਤਰੀ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੂਜੇ ਦਿਨ ਦੀ ਧਾਰਮਿਕ ਸੇਵਾ ਅਰੰਭ ਦਿੱਤੀ ਹੈ। ਓਹਨਾਂ ਵੱਲੋਂ ਇੱਕ ਘੰਟਾ ਤਖ਼ਤ ਸਾਹਿਬ ਦੇ ਦਵਾਰ ਵਿਖੇ ਚੋਬਦਾਰ ਵਜੋਂ ਸੇਵਾ ਨਿਭਾਈ ਜਾਵੇਗੀ ਜਦੋਂਕਿ ਇੱਕ ਘੰਟਾ ਕੀਰਤਨ ਸ੍ਰਵਨ ਕੀਤਾ ਜਾਵੇਗਾ ਅਤੇ ਲੰਗਰ ਹਾਲ ਵਿੱਚ ਵਰਤਣ ਸਾਫ ਕਰਨ ਦੀ ਸੇਵਾ ਨਿਭਾਈ ਜਾਵੇਗੀ।