ਆਪਣੀ ਥਾਂ ਬਣਾਉਣ ਲਈ, ਕਿਸ ਨੂੰ ਫਾਹੇ ਚੜ੍ਹਾਉਣ ਲੱਗੇ ? ਦਲਜੀਤ ਚੀਮਾ ਨੂੰ ਜਾਖੜ ਦਾ ਤਿੱਖਾ ਸਵਾਲ।
Mar 01, 2021, 15:24 PM IST
ਨਸ਼ੇ ਦੇ ਮੁੱਦੇ ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ 'ਤੇ ਤੰਜ ਕਸਦਿਆਂ ਜਾਖੜ ਨੇ ਕਿਹਾ ਜਦੋਂ ਦਲਜੀਤ ਚੀਮਾ ਕਹਿੰਦੇ ਨੇ ਕਿ ਕਾਂਗਰਸ ਨਸ਼ੇ ਦੇ ਸੌਦਾਗਰਾਂ ਨੂੰ ਫ਼ੜ ਕੇ ਅੰਦਰ ਕਰੇ ਤਾਂ ਉਨ੍ਹਾਂ ਦਾ ਇਸ਼ਾਰਾ ਕਿਸ ਵੱਲ ਹੈ। ਜਾਖੜ ਸਵਾਲ ਕਰਦੇ ਹੋਏ ਕਹਿੰਦੇ ਨੇ ਕਿ ਤੁਸੀਂ ਆਪਣੀ ਥਾਂ ਬਣਾਉਣ ਲਈ, ਕਿਸੇ ਨੂੰ ਤਾਂ ਹੀ ਫਾਹੇ ਚੜ੍ਹਾਉਣ ਲੱਗੇ ? ਕਿ ਇਸ ਦਾ ਪੱਤਾ ਕੱਟਿਆ ਜਾਵੇ। ਬਾਅਦ ਵਿੱਚ ਮੈਂ ਹੀ ਰਹਿਣਾ। ਤੇ ਮੈਂ ਹੀ ਸਿਆਣਾ।