Tamil Nadu Train Fire Accident: ਕੌਫੀ ਬਣਾਉਂਦੇ ਸਮੇਂ ਫਟਿਆ ਸਿਲੰਡਰ, ਟਰੇਨ `ਚ ਲੱਗੀ ਅੱਗ; 10 ਦੀ ਮੌਤ, 20 ਹੋਰ ਜ਼ਖ਼ਮੀ
Tamil Nadu Train Fire Accident: ਤਾਮਿਲਨਾਡੂ ਦੇ ਮਦੁਰੈ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਤੜਕੇ ਟਰੇਨ ਦੇ ਡੱਬੇ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 10 ਯਾਤਰੀਆਂ ਦੀ ਮੌਤ ਹੋ ਗਈ। ਇਸ ਦੌਰਾਨ 20 ਹੋਰ ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਦੱਖਣੀ ਰੇਲਵੇ ਨੇ ਇਸ ਹਾਦਸੇ ਦਾ ਕਾਰਨ ਗੈਰ-ਕਾਨੂੰਨੀ ਢੰਗ ਨਾਲ ਲਿਜਾਏ ਗਏ ਗੈਸ ਸਿਲੰਡਰਾਂ ਨੂੰ ਦੱਸਿਆ ਹੈ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।