ਤਰਨ ਤਾਰਨ `ਚ ਨਸ਼ੇ ਦੀ Overdose ਨਾਲ 22 ਸਾਲਾਂ ਨੌਜਵਾਨ ਦੀ ਮੌਤ, ਪਿਛਲੇ 5-6 ਸਾਲਾਂ ਤੋਂ ਸੀ ਨਸ਼ੇ ਕਰਨ ਦਾ ਆਦਿ
Feb 13, 2023, 21:26 PM IST
ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਯੁਵਰਾਜ ਸਿੰਘ ਉਮਰ 22 ਸਾਲ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨਿਰਮਲ ਕੋਰ ਤੇ ਭਰਾ ਰਣਜੀਤ ਸਿੰਘ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਮ੍ਰਿਤਕ ਲੱਗ ਪੱਗ ਪਿਛਲੇ ਪੰਜ ਛੇ ਸਾਲ ਤੋਂ ਨਸ਼ਾਂ ਕਰਨ ਦਾ ਆਦਿ ਸੀ ਅਤੇ ਅੱਜ ਸਵੇਰੇ ਪੰਜ ਛੇ ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ। ਉਨ੍ਹਾਂ ਵੱਲੋਂ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਨਸ਼ੇ ਦੀ ਹੋ ਰਹੀ ਵਿਕਰੀ ਤੇ ਲਗਾਮ ਲਗਾਈਂ ਜਾਵੇ ਤਾਂ ਜੋ ਹੋਰਾਂ ਦੇ ਪੁੱਤ ਮਰਨ ਤੋਂ ਬੱਚ ਸਕਣ।