Tarn Taran News: ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ `ਚ ਸੁਨਿਆਰੇ ਦੇ ਘਰ `ਤੇ ਫਾਇਰਿੰਗ

ਮਨਪ੍ਰੀਤ ਸਿੰਘ Wed, 04 Sep 2024-10:26 am,

Tarn Taran News: ਤਰਨ ਤਾਰਨ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ 'ਚ 30 ਲੱਖ ਦੀ ਫਰੌਤੀ ਨਾ ਦੇਣ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸੁਨਿਆਰੇ ਦੇ ਘਰ ਉੱਪਰ ਦੇਰ ਰਾਤ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਵਿਦੇਸ਼ੀ ਨੰਬਰ ਤੇ ਕਾਲਾਂ ਆਉਂਦੀਆਂ ਰਹੀਆਂ ਜਦੋਂ ਉਹਨਾਂ ਨੇ ਇਹ ਕਾਲਾਂ ਨਹੀਂ ਚੁੱਕੀਆਂ ਤਾਂ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਘਰ 'ਤੇ ਛੇ ਤੋਂ ਸੱਤ ਰਾਊਂਡ ਫਾਇਰ ਕੀਤੇ।

More videos

By continuing to use the site, you agree to the use of cookies. You can find out more by Tapping this link