Chandigarh Furniture Market Fire: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ `ਚ ਲੱਗੀ ਭਿਆਨਕ ਅੱਗ; 6 ਦੁਕਾਨਾਂ ਹੋਈਆਂ ਸੁਆਹ
Chandigarh Furniture Market Fire: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ। ਅੱਗ ਕਾਰਨ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਬਣਿਆ ਹੋਇਆ। ਭਿਆਨਕ ਅੱਗ ਕਾਰਨ 6 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਲੱਗਣ ਦੀ ਸੂਚਨਾ ਮਿਲਣ ਉਤੇ ਅੱਗ ਬੁਝਾਉਣ ਲਈ ਦਸਤਾ ਘਟਨਾ ਸਥਾਨ ਉਪਰ ਪੁੱਜ ਗਿਆ ਹੈ।