Moga Fire News: ਸਿੰਘਾਵਾਲਾ ਬਿਜਲੀ ਘਰ `ਚ ਲੱਗੀ ਭਿਆਨਕ ਅੱਗ; ਧੂੰਏਂ ਦੇ ਉੱਠ ਰਹੇ ਗੁਬਾਰ
Moga Fire News: ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਬਿਜਲੀ ਘਰ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਉਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਪੁੱਜ ਗਈਆਂ। ਫਾਇਰ ਮੁਲਾਜ਼ਮਾਂ ਵੱਲੋਂ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਭਿਆਨਕ ਅੱਗ ਲੱਗਣ ਕਾਰਨ ਆਸਮਾਨ ਵਿੱਚ ਧੂੰਏਂ ਦਾ ਗੁਬਾਰ ਬਣ ਗਿਆ ਹੈ।