New Year ਵਾਲੇ ਦਿਨ ਪੰਜਾਬ `ਚ ਹੋ ਸਕਦਾ ਹੈ ਵੱਡਾ ਅੱਤਵਾਦੀ ਹਮਲਾ, ਇੱਥੇ ਜਾਣੋ ਪੂਰੀ ਜਾਣਕਾਰੀ..
Dec 29, 2022, 17:39 PM IST
ਖੁਫੀਆ ਏਜੰਸੀਆਂ ਮੁਤਾਬਕ ਪੰਜਾਬ 'ਚ ਇਕ ਵਾਰ ਫਿਰ ਤੋਂ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ। ਏਜੰਸੀਆਂ ਮੁਤਾਬਕ ਇਹ ਸਾਜ਼ਿਸ਼ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਰਚੀ ਜਾ ਰਹੀ ਹੈ। ਇਹ ਹਮਲਾ ਨਵੇਂ ਸਾਲ ਦੀ ਸ਼ਾਮ ਨੂੰ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਖੁਫੀਆ ਏਜੰਸੀਆਂ ਨੇ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ 'ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਕੁਝ ਅੱਤਵਾਦੀ ਪੰਜਾਬ 'ਚ ਮੌਜੂਦ ਹਨ'।ਇੱਕ ਸਲੀਪਰ ਸੈੱਲ ਮੋਡੀਊਲ ਵੀ ਹੈ ਜੋ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਸਕਦਾ ਹੈ।