ਗਠੀਏ ਦੀਆਂ ਹਨ ਕਈ ਕਿਸਮਾਂ! ਹਰ ਮਰੀਜ਼ ਨੂੰ ਨਹੀਂ ਬਦਲਣੇ ਪੈਣਗੇ ਗੋਡੇ, ਪੜ੍ਹੋ
Oct 28, 2022, 14:39 PM IST
ਇਕ ਉਮਰ ਵਿਚ ਜਾ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰਨਾ ਸ਼ੁਰੂ ਕਰ ਦਿੰਦੀਆਂ ਹਨ। ਪਰ ਜੇਕਰ ਅਸੀਂ ਆਪਣੀ ਜੀਵਨਸ਼ੈਲੀ ਨੂੰ ਵਧੀਆ ਬਣਾ ਕੇ ਰਖੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਅਲਵਿਦਾ ਕਿਹਾ ਜਾ ਸਕਦਾ ਹੈ। ਗਠੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਗੋਡਿਆਂ ਵਿਚ ਦਰਦ ਹੁੰਦਾ ਹੈ ਅਤੇ ਕਈ ਵਾਰ ਇਹ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ। ਅਜਿਹੇ 'ਚ ਮਰੀਜ਼ ਆਪਣੇ ਗੋਡੇ ਬਦਲਾਉਣ ਬਾਰੇ ਸੋਚਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਗਠੀਏ ਦੇ ਵੱਖ-ਵੱਖ ਪੜਾਅ ਹੁੰਦੇ ਹਨ, ਜੇਕਰ ਜਲਦੀ ਪਤਾ ਲੱਗ ਜਾਵੇ ਤਾਂ ਤਾਂ ਤੁਸੀਂ ਗਠੀਏ ਨੂੰ ਕੁੱਝ ਦਵਾਈਆਂ, ਕਸਰਤ ਅਤੇ ਸਿਹਤਮੰਦ ਭੋਜਨ ਨਾਲ ਹੀ ਠੀਕ ਕਰ ਸਕਦੇ ਹੋ।
ਇਸ ਲਈ ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਤਾਂ ਕਿ ਉਹ ਸਮੇਂ ਸਿਰ ਇਸਦਾ ਇਲਾਜ ਕਰ ਸਕਣ ਅਤੇ ਤੁਸੀਂ ਸਿਹਤਮੰਦ ਜ਼ਿੰਦਗੀ ਬਸਰ ਕਰ ਸਕੋ। ਇਸ ਲਈ ਤੁਹਾਨੂੰ ਵੀ ਆਪਣੇ ਭੋਜਨ, ਜੀਵਨਸ਼ੈਲੀ, ਕਸਰਤ 'ਤੇ ਧਿਆਨ ਦੇਣਾ ਹੋਵੇਗਾ ਅਤੇ ਆਪਣਾ ਵਜ਼ਨ ਵੀ ਨਿਯੰਤਰਣ ਵਿੱਚ ਰੱਖਣਾ ਹੋਵੇਗਾ।